ਚੰਡੀਗੜ੍ਹ, 25 ਮਈ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਤੁਰੰਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵਿਚੋਂ ਕੱਢ ਦਿੱਤਾ।
ਇਸ ਬਾਰੇ ਫੈਸਲਾ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ। ਇਹ ਫੈਸਲਾ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਤੋਂ ਬਾਅਦ ਲਿਆ ਗਿਆ ਹੈ।
ਜ਼ਿਕਰ ਏ ਖਾਸ ਹੈ ਕਿ ਅਕਾਲੀ ਦਲ ਪ੍ਰਧਾਨ
ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਹੀ ਜੀਜੇ ਨੂੰ ਪਾਰਟੀ ਵਿੱਚੋਂ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਬਰਖਾਸਤ ਕਰਨ ਸਬੰਧੀ ਕੋਈ ਵੀ ਪੋਸਟ ਜਾਂ ਟਵੀਟ ਨਹੀਂ ਕੀਤਾ ਗਿਆ। ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਫੇਸਬੁੱਕ ਉੱਤੇ ਪਾਈ ਆਪਣੀ ਇੱਕ ਪੋਸਟ ਵਿੱਚ ਬਿਨਾਂ ਨਾਂਅ ਲਏ ਪਾਰਟੀ ਪ੍ਰਧਾਨ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਦੀ ਜਾਨ ਵੀ ਸੁਖਬੀਰ ਬਾਦਲ ਲਈ ਹਾਜ਼ਰ ਹੈ।
ਅਕਾਲੀ ਦਲ ਦੇ ਸਰਪਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਬਾਦਲ ਪਰਿਵਾਰ ਦੀ ਇਸ ਤਾਜ਼ਾ ਘਟਨਾ ਨੂੰ ਇੱਕ l ਵੱਡੀ ਹਲਚਲ ਮੰਨਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਮਾਝੇ ਦੇ ਇੱਕ ਹੋਰ ਸਿਰਕੜ ਆਗੂ ਰਵੀਕਰਨ ਸਿੰਘ ਕਾਲੋਂ ਨੂੰ ਵੀ ਗੁਆ ਚੁੱਕਾ ਹੈ।