ਕੌਮੀ ਹਵਾਈ ਸੁਰੱਖਿਆ ਲਈ ਫ਼ਰਾਂਸ ਤੋ ਖਰੀਦੇ ਗਏ ਰਾਫ਼ੇਲ ਲਡ਼ਾਕੂ ਜਹਾਜ਼ਾਂ ਦੇ ਪਹਿਲੇ ਬੈਚ ਦੇ ਪੰਜ ਲਡ਼ਾਕੂ ਜਹਾਜ਼ 29 ਜੁਲਾਈ ਦੁਪਹਿਰ ਬਾਅਦ ਅੰਬਾਲਾ ਏਅਰ ਫੋਰਸ ਸਟੇਸ਼ਨ ਤੇ ਲੈਂਡ ਕੀਤੇ। ਫਰਾਂਸ ਤੋਂ ਅਬੂ ਧਾਬੀ ਅਤੇ ਫੇਰ ਅਬੂ ਧਾਬੀ ਤੋਂ 2700 ਕਿਲੋਮੀਟਰ ਦੀ ਉਡਾਨ ਭਰ ਕੇ ਭਾਰਤ ਪੁੱਜੇ ਜਹਾਜ਼ਾਂ ਨੂੰ ਪਹਿਲਾਂ ਭਾਰਤੀ airspace ਚ ਵੜਦਿਆਂ ਹੀ ਸੁਖੋਈ 30 ਲਡ਼ਾਕੂ ਜਹਾਜ਼ਾਂ ਨੇ escort ਕੀਤਾ।
ਅੰਬਾਲਾ ਏਅਰ ਫੋਰਸ ਸਟੇਸ਼ਨ ਤੇ ਉਤਰਨ ਮਗਰੋਂ ਪੰਜੋ ਲਡ਼ਾਕੂ ਜਹਾਜ਼ਾਂ ਨੂੰ ਰਿਵਾਇਤ ਪਾਣੀ ਦੀਆਂ ਤੋਪਾਂ ਦਾ ਸਲੂਟ ਦਿੱਤਾ ਗਿਆ। ਬੀਤੇ ਸਾਲ ਸਿਤੰਬਰ ਚ ਮੂੜ੍ਹ ਸੁਰਜੀਤ ਕੀਤੀ ਹੈ ਭਾਰਤ ਦੀ ਗੋਲਡਨ arrow squadron ਚ ਸ਼ਾਮਿਲ ਕੀਤੇ ਰਾਫੇਲ ਲਡ਼ਾਕੂ ਜਹਾਜ਼ਾਂ ਨੂੰ 20 ਅਗਸਤ ਨੂੰ ਰਸਮੀ ਤੌਰ ਤੇ squadron ਚ ਸ਼ਾਮਿਲ ਕੀਤਾ ਜਾਏਗਾ। ਅੰਬਾਲਾ ਇਸ squadron ਦਾ ਗੜ੍ਹ ਰਹੇਗਾ। Forward base ਹੋਣ ਨਾਤੇ ਰਾਫੇਲ ਦੀ ਤਾਇਨਾਤੀ ਭਾਰਤੀ ਹਵਾਈ ਸਮਰੱਥਾ ਨੂੰ ਚੀਨ ਅਤੇ ਪਾਕਿਸਤਾਨ ਦੇ ਸਾਹਮਣੇ ਹੋਰ ਮਜ਼ਬੂਤੀ ਪ੍ਰਦਾਨ ਕਰ ਦੇਣ ਵਾਲੀ ਹੈ।