Home Education ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਵਿੱਚ ਠੇਕੇ ਦੇ ਆਧਾਰ ’ਤੇ ਕੰਮ...

ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਵਿੱਚ ਠੇਕੇ ਦੇ ਆਧਾਰ ’ਤੇ ਕੰਮ ਕਰ ਰਹੇ 496 ਦੇ ਕਾਰਜ ਕਾਲ ’ਚ ਇੱਕ ਸਾਲ ਦੇ ਵਾਧੇ ਨੂੰ ਪ੍ਰਵਾਨਗੀ

ਪੰਜਾਬ ਸਰਕਾਰ ਨੇ ਸਕੂਲ ਸਿੱਖਿਆ ਵਿਭਾਗ ਵਿੱਚ ਠੇਕੇ ਦੇ ਆਧਾਰ ’ਤੇ ਵੱਖ ਵੱਖ ਸ਼੍ਰੇਣੀਆਂ ’ਤੇ ਕੰਮ ਕਰ ਰਹੇ 496 ਦੇ ਕਾਰਜ ਕਾਲ ਵਿੱਚ ਇੱਕ ਸਾਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।  ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਪੰਜਾਬ ਸ੍ਰੀ ਮੁਹੰਮਦ ਤਾਇਅਬ ਨੇ ਇਸ ਸਬੰਧੀ ਵੱਖ ਵੱਖ ਪੱਤਰ ਜਾਰੀ ਕਰ ਦਿੱਤੇ ਹਨ। ਬੁਲਾਰੇ ਅਨੁਸਾਰ ਸਿੱਖਿਆ ਵਿਭਾਗ ਅਧੀਨ ਚੱਲ ਰਹੇ ਅਦਰਸ਼ ਅਤੇ ਮਾਡਲ ਸਕੂਲਾਂ ਵਿੱਚ ਠੇਕੇ ’ਤੇ ਤਾਇਨਾਤ 25 ਨਾਨ ਟੀਚਿੰਗ ਸਟਾਫ ਦੇ ਕਾਰਜ ਕਾਲ ਵਿੱਚ 1 ਅਪ੍ਰੈਲ 2020 ਤੋਂ 31 ਮਾਰਚ 2021 ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਸਮੱਗਰਾ ਸਿੱਖਿਆ ਅਭਿਆਨ ਹੇਠ ਵੱਖ ਵੱਖ ਸਕੂਲਾਂ ਵਿੱਚ ਤਾਇਨਾਤ 373 ਆਈ.ਈ.ਆਰ.ਟੀ., 75 ਲੈਬ ਅਟੈਂਡੈਂਟਾਂ ਅਤੇ 23 ਨਾਨ ਟੀਚਿੰਗ ਸਟਾਫ ਦੇ ਕਾਰਜ ਕਾਲ ਵਿੱਚ ਵਾਧਾ ਕੀਤਾ ਗਿਆ ਹੈ।

punjab government

ਬੁਲਾਰੇ ਅਨੁਸਾਰ ਇਹ ਕਾਰਜਕਾਲ 1 ਅਪ੍ਰੈਲ 2020 ਤੋਂ 31 ਮਾਰਚ 2021 ਤੱਕ ਹੋਵੇਗਾ। ਇਹ ਵਾਧਾ ਉਨ੍ਹਾਂ ਦੇ ਕਾਰਜਕਾਲ ਵਿੱਚ ਕੀਤਾ ਗਿਆ ਹੈ ਜਿਨ੍ਹਾਂ ਦਾ ਕੰਮ ਤਸੱਲੀਬਖਸ਼ ਹੈ, ਜਿਨ੍ਹਾਂ ਵਿਰੁੱਧ ਕੋਈ ਵੀ ਵਿਭਾਗੀ ਜਾਂਚ/ਪੜਤਾਲ ਲੰਬਿਤ ਨਹੀਂ ਹੈ ਅਤੇ ਜਿਨ੍ਹਾਂ ਵਿਰੁੱਧ ਅਦਾਲਤ ਵਿੱਚ ਕੋਈ ਕੇਸ ਨਹੀਂ ਹੈ। ਬੁਲਾਰੇ ਅਨੁਸਾਰ ਇਹ ਵਾਧਾ ਮੂਲ ਨਿਯੁਕਤੀ ਪੱਤਰ ਵਿੱਚ ਦਰਜ ਸ਼ਰਤਾਂ, ਬਾਨਾਂ ਅਤੇ ਸਮੇਂ ਸਮੇਂ ਹੋਈਆਂ ਸੋਧਾਂ ਅਨੁਸਾਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

ताजा खबरें