Home Corona ਪੰਜਾਬ ਘਰ ਵਾਪਸ ਪਰਤਣ ਲਈ 6.44 ਲੱਖ ਤੋਂ ਵੱਧ ਪ੍ਰਵਾਸੀ ਹੋਏ ਰਜਿਸਟਰ 

ਪੰਜਾਬ ਘਰ ਵਾਪਸ ਪਰਤਣ ਲਈ 6.44 ਲੱਖ ਤੋਂ ਵੱਧ ਪ੍ਰਵਾਸੀ ਹੋਏ ਰਜਿਸਟਰ 

ਪੰਜਾਬ ਨੇ ਸੂਬੇ ਵਿਚ ਵਸਦੇ ਪ੍ਰਵਾਸੀਆਂ ਦੀ ਰਜਿਸਟ੍ਰੇਸਨ ਕਰਨ ਵਿਚ ਪਹਿਲਕਦਮੀ ਕੀਤੀ ਹੈ। ਇਸ ਮਕਸਦ ਤਹਿਤ ਇੱਕ ਵਿਸੇਸ ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ। ਪੋਰਟਲ ਦਾ ਪ੍ਰਬੰਧਨ ਕਰਨ ਅਤੇ ਪ੍ਰਵਾਸੀਆਂ ਤੱਕ ਪਹੁੰਚ ਕਰਨ ਵਿੱਚ ਲੱਗੇ ਅਧਿਕਾਰੀਆਂ ਦੀ ਸਖਤ ਮਿਹਨਤ ਸਦਕਾ ਰਾਜ ਵਿਚ 6.44 ਲੱਖ ਤੋਂ ਵੱਧ ਪ੍ਰਵਾਸੀ ਸਫਲਤਾਪੂਰਵਕ ਰਜਿਸਟਰ ਕੀਤੇ  ਗਏ ਹਨ ਜੋ ਆਪੋ ਆਪਣੇ ਪਿੱਤਰੀ ਰਾਜਾਂ ਨੂੰ ਵਾਪਸ ਪਰਤਣਾ ਚਾਹੁੰਦੇ ਹਨ।
registration

ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਸਥਾਰਤ ਅੰਕੜਿਆਂ ਨੂੰ ਨਿਯਮਤ ਤੌਰ ‘ਤੇ ਸਬੰਧਤ ਰਾਜਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।ਸਬੰਧਤ ਰਾਜਾਂ ਤੋਂ ਜਲਦੀ ਹੀ ਭਾਰਤ ਸਰਕਾਰ ਵਲੋਂ ਨਿਰਧਾਰਤ ਸਿਹਤ ਪ੍ਰੋਟੋਕੋਲ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਪ੍ਰਵਾਸੀਆਂ ਦੀ ਸੁਰੱਖਿਅਤ ਵਾਪਸੀ ਸਬੰਧੀ ਪ੍ਰਬੰਧਾਂ ਨੂੰ ਅੰਤਮ ਰੂਪ ਦੇਣ ਦੀ ਉਮੀਦ ਕੀਤੀ ਜਾਂਦੀ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਪੋਰਟਲ ਵਿੱਚ ਦਿੱਤਾ ਟੇਬਲ ਰਜਿਸਟਰ ਹੋਣ ਵਾਲੇ ਪ੍ਰਵਾਸੀਆਂ ਸਬੰਧੀ ਹਰ ਸੂਬੇ ਦੇ ਵੱਖੋ ਵੱਖਰੇ ਵੇਰਵਿਆਂ ਨੂੰ ਸੰਖੇਪ ਰੂਪ ਵਿਚ ਦਰਸਾਉਂਦਾ ਹੈ। “ਕਾਉਂਟ“ ਸਿਰਲੇਖ ਵਾਲਾ ਕਾਲਮ ਉਹਨਾਂ ਵਿਅਕਤੀਆਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਪੋਰਟਲ ਤੇ ਰਜਿਸਟਰ ਕੀਤਾ ਹੈ ਅਤੇ “ਮੈਂਬਰ ਕਾਉਂਟ“ ਸਿਰਲੇਖ ਵਾਲਾ ਕਾਲਮ ਉਹਨਾਂ ਵਾਧੂ ਲੋਕਾਂ ਨੂੰ ਦਰਸਾਉਂਦਾ ਹੈ ਜੋ ਪੋਰਟਲ ਤੇ ਰਜਿਸਟਰ ਹੋਏ ਵਿਅਕਤੀ ਦੇ ਨਾਲ ਹੋਣਗੇ।

RELATED ARTICLES

LEAVE A REPLY

Please enter your comment!
Please enter your name here

ताजा खबरें