Home Corona ਆਈ.ਸੀ.ਐਮ.ਆਰ. ਤੋਂ ਕੋਵਿਡ-19 ਦੇ ਮਰੀਜ਼ਾਂ 'ਤੇ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ ਵਾਸਤੇ ਪੰਜਾਬ...

ਆਈ.ਸੀ.ਐਮ.ਆਰ. ਤੋਂ ਕੋਵਿਡ-19 ਦੇ ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ ਵਾਸਤੇ ਪੰਜਾਬ ਨੂੰ ਮਿਲੀ ਮਨਜ਼ੂਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਤੋਂ ਕੋਵਿਡ-19 ਦੇ ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਦੇ  ਕਲੀਨਿਕਲ ਟਰਾਇਲ ਕਰਨ ਵਾਸਤੇ ਮਨਜ਼ੂਰੀ ਮਿਲ ਗਈ ਹੈ।
corona
ਜ਼ਿਕਰਯੋਗ ਹੈ ਕਿ ਜਦੋਂ ਏਸੀਪੀ ਕੋਹਲੀ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਸਨ ਅਤੇ ਉਨ੍ਹਾਂ ਨੂੰ ਐਸ.ਪੀ.ਐਸ. ਹਸਪਤਾਲ ਲੁਧਿਆਣਾ ਵਿਖੇ ਦਾਖ਼ਲ ਕੀਤਾ ਗਿਆ ਸੀ, ਉਸ ਸਮੇਂ ਕੈਪਟਨ ਅਮਰਿੰਦਰ ਨੇ ਇਸ ਥੈਰੇਪੀ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਸੀ। ਸੂਬਾ ਸਰਕਾਰ  ਵੱਲੋਂ ਸੰਪੂਰਨ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਪੀ.ਜੀ.ਆਈ , ਚੰਡੀਗੜ੍ਰ ਦੇ ਸਾਬਕਾ ਡਾਇਰੈਕਟਰ ਪ੍ਰੋਫੈਸਰ ਡਾ. ਕੇ.ਕੇ. ਤਲਵਾੜ ਵੱਲੋਂ ਲੋੜੀਂਦੀ ਪੇਸ਼ੇਵਰ ਸੇਧ ਦਾ ਪ੍ਰਬੰਧ ਕੀਤਾ ਗਿਆ ਪਰ ਏਸੀਪੀ ਕੋਹਲੀ ਦੀ ਹਾਲਤ ਥੈਰੇਪੀ ਤੋਂ ਪਹਿਲਾਂ ਹੀ ਵਿਗੜ ਗਈ। ਹਾਲਾਂਕਿ, ਇਸ ਮਾਮਲੇ ਦੀ ਪੈਰਵੀ ਕੀਤੀ ਗਈ  ਅਤੇ ਰਸਮੀ ਪ੍ਰਵਾਨਗੀ ਲਈ ਆਈ.ਸੀ.ਐਮ.ਆਰ ਨੂੰ ਇੱਕ ਰਸਮੀ ਪ੍ਰਸਤਾਵ ਭੇਜਿਆ ਗਿਆ।
ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਕੋਵਿਡ ਹੈਲਥ ਸੈਕਟਰ ਰਿਸਪਾਂਸ ਅਤੇ ਪਰਕਿਓਰਮੈਂਟ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਆਈ.ਸੀ.ਐੱਮ.ਆਰ., ਨਵੀਂ ਦਿੱਲੀ ਨੇ ਪਲਾਜ਼ਮਾ ਥੈਰੇਪੀ ਦੇ ਕਲੀਨੀਕਲ ਟਰਾਇਲ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦੇ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ। ਵਧੀਕ ਮੁੱਖ ਸਕੱਤਰ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ, ਫਰੀਦਕੋਟ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਅੰਮ੍ਰਿਤਸਰ , ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ,  ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਅਤੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ, ਲੁਧਿਆਣਾ ਨੇ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ ਲਈ ਭਾਈਵਾਲੀ ਕੀਤੀ ਹੈ। ਅੰਤਰ-ਸੰਸਥਾ ਤਾਲਮੇਲ ਪ੍ਰਮੁੱਖ ਜਾਂਚਕਰਤਾਵਾਂ ਦੁਆਰਾ ਕੀਤਾ ਜਾਵੇਗਾ ਜੋ ਇਹ ਵੀ ਯਕੀਨੀ ਬਣਾਉਂਣਗੇ ਕਿ ਹਰੇਕ ਸੰਸਥਾ ਵਿੱਚ ਸਮੁੱਚਾ ਟਰਾਇਲ ਆਈ.ਸੀ.ਐਮ.ਆਰ. ਦੇ  ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਕੀਤਾ ਜਾਵੇ।
ਸ੍ਰੀਮਤੀ ਵਿਨੀ ਮਹਾਜਨ ਨੇ ਹੋਰ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਡਾ.ਕੇ.ਕੇ. ਤਲਵਾੜ ਦੀ ਯੋਗ ਅਗਵਾਈ ਅਤੇ ਮੁਹਾਰਤ ਨਾਲ ਪ੍ਰਮੁੱਖ ਜਾਂਚਕਰਤਾਵਾਂ ਜਿਨ੍ਹਾਂ ਵਿੱਚ  ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ, ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਦੇ ਮੁਖੀ ਡਾ. ਏਕਾਜ ਜਿੰਦਲ ; ਕਲੀਨੀਕਲ ਹੇਮਾਟੋਲੋਜੀ ਵਿਭਾਗ, ਕ੍ਰਿਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੇ ਮੁਖੀ ਡਾ. ਐਮ. ਜੋਸਫ਼ ਜੌਨ ਸ਼ਾਮਲ ਹਨ, ਵੱਲੋਂ ਇੱਕ ਸਮਝੌਤੇ  (ਐਮ.ਓ.ਯੂ.) ‘ਤੇ ਹਸਤਾਖ਼ਰ ਕੀਤੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਪ੍ਰੋਫੈਸਰ ਡਾ. ਕੇ.ਕੇ. ਤਲਵਾੜ ਅਤੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ, ਪੀ.ਜੀ.ਆਈ ਚੰਡੀਗੜ ਦੇ ਸਾਬਕਾ ਮੁਖੀ ਡਾ. ਨੀਲਮ ਮਾਰਵਾਹਾ ਦੀ ਰਹਿਨੁਮਾਈ ਹੇਠ ਕੋਵਿਡ ਵਿਰੁੱਧ ਜੰਗ ਦੀ ਇਸ ਤਾਜ਼ਾ ਕੋਸ਼ਿਸ਼ ਵਿੱਚ ਪੰਜਾਬ ਇੱਕਜੁਟ ਹੈ।  ਉਨ੍ਹਾਂ  ਕਿਹਾ ਕਿ ਕ੍ਰਿਸ਼ਚੀਅਨ ਮੈਡੀਕਲ ਕਾਲਜ, ਲੁਧਿਆਣਾ ਡਾ. ਜੈਰਾਜ ਡੀ ਪਾਂਡਿਆ, ਅਤੇ ਪ੍ਰੋਫੈਸਰ ਅਤੇ ਮੈਡੀਕਲ ਸੁਪਰਡੈਂਟ ਹੀਰੋ ਡੀਐਮਸੀ ਹਾਰਟ ਇੰਸਟੀਚਿਊਟ, ਲੁਧਿਆਣਾ ਪ੍ਰੋ. ਡਾ. ਬਿਸ਼ਵ ਮੋਹਨ ਜਿਹੇ ਸਲਾਹਕਾਰਾਂ ਦੇ ਯੋਗ ਮਾਰਗ ਦਰਸ਼ਨ ਹੇਠ ਕੋਵਿਡ -19 ਦੇ ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਦੇ  ਕਲੀਨਿਕਲ ਟਰਾਇਲ ਵਾਸਤੇ ਆਈਸੀਐਮਆਰ ਦੀ ਮਨਜ਼ੂਰੀ ਪ੍ਰਾਪਤ ਕਰਨ ਲਈ ਸਾਰੀਆਂ ਜ਼ਰੂਰੀ ਰਸਮੀ ਕਾਰਵਾਈਆਂ ਅਤੇ ਡਾਕੂਮੈਂਟੇਸ਼ਨ ਮੁਕੰਮਲ ਕਰ ਲਈ ਗਈ ਸੀ।
RELATED ARTICLES

LEAVE A REPLY

Please enter your comment!
Please enter your name here

ताजा खबरें