ਡੈਸਕ: ਪਿਛਲੇ ਸਮੇਂ ਵਿੱਚ ਖਾਲਿਸਤਾਨ ਲਈ ਹਾਂ ਪੱਖੀ ਹੁੰਗਾਰਾ ਭਰ ਚੁੱਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾ.ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਇੱਕ ਸਮਾਗਮ ਦੌਰਾਨ ਇੱਕ ਵਾਰ ਫਿਰ ਸਿੱਖਾਂ ਲਈ ਵੱਖਰੇ ਕੌਮੀ ਘਰ ਦੀ ਮੰਗ ਦਾ ਸਮੱਰਥਨ ਕੀਤਾ ਹੈ।ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਦੇ ੭੬ਵੇਂ ਸਥਾਪਨਾ ਦਿਵਸ ਸਮਾਗਮਾਂ ਮੌਕੇ ਸੰਬੋਧਨ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਭਾਰਤ ਅੰਦਰ ਦਸ਼ਾ ਨੂੰ ਦੇਖਦਿਆਂ ਵੱਖਰੇ ਕੌਮੀ ਘਰ ਦੀ ਮੰਗ ਅਣਉੱਚਿਤ ਨਹੀ ਹੈ।
ਉਨਾਂ ਕਿਹਾ ਕਿ ਭਾਰਤ ਨੂੰ ਆਜਾਦੀ ਮਿਲਣ ਮੌਕੇ ਸਿੱਖਾਂ ਨੇ ਭਾਰਤ ਨਾਲ ਰਹਿਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਨਾਂ ਨੂੰ ਉਮੀਦ ਸੀ ਕਿ ਇਸ ਦੇਸ਼ ਵਿੱਚ ਉਹ ਖੁਦ,ਉਨਾਂ ਦਾ ਧਰਮ,ਉਨਾਂ ਦਾ ਅਕੀਦਾ,ਮਰਿਯਾਦਾਵਾਂ ਸੁਰੱਖਿਅਤ ਰਹਿਣਗੀਆਂ ਪਰ ਨਾ ਤਾਂ ਸਿੱਖ ਇਸ ਦੇਸ਼ ਵਿੱਚ ਸੁਰੱਖਿਅਤ ਰਿਹਾ,ਨਾ ਸਿੱਖ ਧਰਮ,ਨਾ ਸਿੱਖ ਦਾ ਅਕੀਦਾ ਅਤੇ ਨਾ ਮਰਿਯਾਦਾਵਾਂ ਹੋਰ ਤਾਂ ਹੋਰ ਸਿੱਖਾਂ ਦੇ ਧਾਰਮਿਕ ਗ੍ਰੰਥ ਤੱਕ ਸੁਰੱਖਿਅਤ ਨਹੀ ਰਹੇ ਇਸਲਈ ਜੇ ਸਮੇਂ ਸਮੇਂ ਸਿੱਖ ਵੱਖਰੇ ਕੌਮੀ ਘਰ ਦੀ ਮੰਗ ਕਰਦੇ ਹਨ ਤਾਂ ਉਸ ਵਿੱਚ ਕੁਝ ਵੀ ਗਲਤ ਨਹੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੋਰਾਨ ਕਿਹਾ ਕਿ ਕਿਸੇ ਸਮੇ ਸਾਡੀ ਨੋਜਵਾਨ ਪੀੜੀ ਨੋਜਵਾਨਾਂ ਨੂੰ ਜਥੇਬੰਦਕ ਕਰਕੇ ਧਾਰਮਿਕ ਗਿਆਨਮਈ ਬਣਾਉਦੀ ਸੀ ਤੇ ਉਹ ਨੋਜਵਾਨ ਆਗੇ ਪ੍ਰਚਾਰ ਤੇ ਪਸਾਰ ਉਸ ਸੋਚ ਦਾ ਕਰਦੇ ਸਨ।ਅੱਜ ਦੇ ਨੋਜਵਾਨਾਂ ਨੂੰ ਸੋਸਲ ਮੀਡੀਆਂ ਤੇ ਪਰੋਸੀਆਂ ਜਾ ਰਹੀਆਂ ਗਲਤ ਸੱਚਾ ਗੱਲਾਂ ਨੇ ਨੋਜਵਾਨਾਂ ਨੂੰ ਬੋਧਕ ਤੋਰ ਤੇ ਕੰਗਲਾ ਕਰ ਦਿੱਤਾ ਹੈ,ਸੋਸਲ ਮੀਡੀਆਂ ਤੇ ਸਿੱਖ ਸਿਧਾਤਾਂ ਦੇ ਉਲਟ ਪ੍ਰਚਾਰਕ ਕਰਨ ਦਾ ਪੈਸਾ ਮਿਲ ਰਿਹਾ ਹੈ ਸਿੱਖ ਵਿਰੋਧੀਆਂ ਏਜੰਸੀਆਂ ਤੇ ਦਲਾਲ ਸਿੱਖ ਸਿੱਧਤਾਂ ਤੇ ਉਲਟ ਕੰਨਟੈਨ ਤਿਆਰ ਕਰਕੇ ਪਾਉਦੇ ਹਨ ਤੇ ਆਣਜਾਣ ਪੁੱਜੇ ਅਤੇ ਬੇਸਮਝੀ ਵਿੱਚ ਅੱਗੇ ਤੋ ਅੱਗੇ ਪ੍ਰਚਾਰ ਕਰਦੇ ਹਨ।
ਜਥੇਦਾਰ ਨੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਨਾ ਸਿੱਖੀ ਨੂੰ ਪ੍ਰਫੂਲਤ ਕਰ ਰਹੀ ਹੈ ਨਾ ਰਾਜਨੀਤੀ ਤੇ ਬਾਹਰ ਜਾਣ ਦੀ ਹੋੜ ਲੱਗੀ ਪਈ ਹੈ।