ਅੰਮ੍ਰਿਤਸਰ ਚ ਮਹਿਤਾ ਰੋਡ ਤੇ ਇਕ ਸ਼ਤਰੰਜ ਬਣਾਉਣ ਵਾਲੀ ਫੈਕਟਰੀ ਚ ਸ਼ੁਕਰਵਾਰ ਤੜਕੇ ਭਿਆਨਕ ਅੱਗ ਲੱਗਣ ਨਾਲ ਫੈਕਟਰੀ ਸੜ ਕੇ ਸੁਆਹ ਹੋ ਗਈ। ਫੋਕਲ ਪੁਆਇੰਟ ਇਲਾਕੇ ਦੀ ਇਸ ਫੈਕਟਰੀ ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਲੇਕਿਨ ਸ਼ਾਰਟ ਸਰਕਟ ਨਾਲ ਇਹ ਅੱਗ ਲੱਗੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ