Home CRIME ਕੋਰੋਨਾ ਦੌਰਾਨ ਮੋਹਾਲੀ ਚ ਸ਼ੁਰੂ ਹੋਈ ਨਾਜਾਇਜ਼ ਫੈਕਟਰੀ ਤੋਂ 5500 ਲੀਟਰ ਸ਼ਰਾਬ...

ਕੋਰੋਨਾ ਦੌਰਾਨ ਮੋਹਾਲੀ ਚ ਸ਼ੁਰੂ ਹੋਈ ਨਾਜਾਇਜ਼ ਫੈਕਟਰੀ ਤੋਂ 5500 ਲੀਟਰ ਸ਼ਰਾਬ ਜ਼ਬਤ

 

Illegal liquor seized Devinagar
Illegal liquor seized in Punjab’s Mohali ਪੰਜਾਬ ਦੇ ਆਬਕਾਰੀ ਮਹਿਕਮੇ ਨੇ ਅੱਜ ਇਕ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਮੋਹਾਲੀ ਜ਼ਿਲ੍ਹੇ ਦੇ ਡੇਰਾਬਸੀ ਦੇ ਪਿੰਡ ਦੇਵੀਨਗਰ ਤੋਂ ਇੱਕ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ਗੋਡਾਊਨ ਤੇ ਛਾਪੇਮਾਰੀ ਕਰ ਕੇ 5500 ਲੀਟਰ ਗੈਰ ਕਾਨੂੰਨੀ ਸ਼ਰਾਬ ਜ਼ਬਤ ਕੀਤੀ। ਫੈਕਟਰੀ ਮਾਲਕ ਅਤੇ ਗਿਰਫ਼ਤਾਰ ਦੀ ਕਰਿੰਦਿਆਂ ਨੇ ਦਸਿਆ ਕਿ ਫੈਕਟਰੀ ਕੋਰੋਨਾਂ ਦੌਰਾਨ ਸ਼ੁਰੂ ਕੀਤੀ ਗਈ ਸੀ।

 

ਸੂਬੇ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਅਤੇ ਤਸਕਰੀ ‘ਤੇ ਸ਼ਿਕੰਜਾ ਕਸਦਿਆਂ ਆਬਕਾਰੀ ਵਿਭਾਗ ਦੀ ਟੀਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਟੀਮ ਵੱਲੋ ਵੀਰਵਾਰ ਦੀ ਦੇਰ ਸ਼ਾਮ ਛਾਪੇਮਾਰੀ ਦੌਰਾਨ ਸਪਿਰਿਟ ਦੀ 5500 ਲੀਟਰ ਦੀ ਵੱਡੀ ਖੇਪ ਫੜੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਅਤੇ ਕਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰੇਡ ਦੌਰਾਨ ਮੁਹਾਲੀ ਦੀ ਇੱਕ ਵਿਸ਼ੇਸ਼ ਟੀਮ ਵੱਲੋਂ 26 ਡਰੰਮ (200 ਲੀਟਰ ਵਾਲੇ) ਅਤੇ 6 ਡਰੰਮ (50 ਲੀਟਰ ਵਾਲੇ) ਜੋਕਿ ਕੁੱਲ 5500 ਲੀਟਰ ਸਪਿਰਟ ਹੈ, ਬਰਾਮਦ ਕੀਤੀ ਗਈ। ਸਪਿਰਟ ਦੀ ਇਹ ਖੇਪ ਪਿੰਡ ਦੇਵੀਨਗਰ, ਤਹਿਸੀਲ ਡੇਰਾਬਸੀ, ਜਿਲਾ ਮੋਹਾਲੀ ਵਿਖੇ ਫੜੀ ਗਈ ਹੈ।  ਫਰਮ ਮੈਸਰਜ਼ ਬਿੰਨੀ ਕੈਮੀਕਲਜ ਦੇ ਗੁਦਾਮ ਵਿੱਚ ਕੀਤੀ ਗਈ ਰੇਡ ਦੌਰਾਨ ਬਲੇਰੋ ਮਹਿੰਦਰਾ ਪੀ.ਬੀ 65 ਜੈੱਡ 7657 ਵੀ ਕਾਬੂ ਕੀਤੀ ਗਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਗੁਦਾਮ ਦੇ ਮਾਲਕ ਰਜੇਸ਼ ਕੁਮਾਰ ਉਰਫ ਬੋਬੀ ਵਾਸੀ 202, ਜੀ.ਐਚ2 ਸੈਕਟਰ 2, ਪੰਚਕੁਲਾ ਮੌਕੇ ਤੇ ਇਸ ਸਪਿਰਿਟ ਦੇ ਆਬਕਾਰੀ ਨਾਲ ਸਬੰਧਿਤ ਕੋਈ ਕਾਗਜਾਤ ਪੇਸ਼ ਨਹੀਂ ਕਰ ਸਕਿਆ ਅਤੇ ਉਸ ਕੋਲ ਕੋਈ ਸਪਿਰਟ ਆਪਣੇ ਕੋਲ ਰੱਖਣ ਅਤੇ ਵੇਚਣ ਦਾ ਲਾਇੰਸਸ ਵੀ ਨਹੀਂ ਹੈ। ਇਸ ਸਬੰਧੀ ਅਗਲੇਰੀ ਕਾਰਵਾਈ ਕਰਨ ਲਈ ਐਸ.ਡੀਐਮ. ਡੇਰਾਬੱਸੀ ਨੂੰ ਲਿਖ ਦਿੱਤਾ ਗਿਆ ਹੈ।
ਮੌਕੇ ‘ਤੇ ਦੋਸ਼ੀ ਤੋਂ ਇਲਾਵਾ ਉਸਦੇ ਕਾਮੇ , ਮਹੇਸ਼ ਕੁਮਾਰ ਵਾਸੀ ਫੋਖਰੋਹਾ (ਬਿਹਾਰ) ਅਤੇ ਅਜੇ ਕੁਮਾਰ ਵਾਸੀ ਪਿੰਡ ਚਕਈਆ (ਬਿਹਾਰ) ਨੂੰ ਵੀ ਕਾਬੂ ਕੀਤਾ ਗਿਆ। ਦੋਸ਼ੀਆਂ ਦੇ ਖਿਲਾਫ ਪੰਜਾਬ ਆਬਕਾਰੀ ਐਕਟ ਦੀ ਧਾਰਾ 61/1/14 ਅਧੀਨ ਮੁਕੱਦਮਾਂ ਨੰ 0228, ਜੁਲਾਈ, 2020 ਥਾਣਾ ਡੇਰਾਬੱਸੀ ਵਿਖੇ ਦਰਜ ਕੀਤਾ ਗਿਆ ਹੈ ।
ਮੁੱਢਲੀ ਪੜਤਾਲ ਦੌਰਾਨ ਦੋਸ਼ੀ ਨੇ ਇਹ ਇੰਕਸ਼ਾਫ ਕੀਤਾ ਕਿ ਉਸਨੇ ਲਾਕਡਾਊਨ ਦੇ ਦੌਰਾਨ ਸਪਿਰਿਟ ਵੇਚਣ ਦਾ ਧੰਦਾ ਸ਼ੁਰੂ ਕੀਤਾ ਅਤੇ ਇਹ ਸਪਿਰਿਟ ਉਹ ਸੈਨੇਟਾਈਜਰ ਬਣਾਉਣ ਵਾਲਿਆਂ ਨੂੰ ਵੀ ਵੇਚ ਰਿਹਾ ਸੀ। ਇਸ ਮਾਮਲੇ ਵਿੱਚ ਦੋਸ਼ੀ ਦੇ ਹੋਰ ਸਬੰਧਾਂ ਦਾ ਪਤਾ ਲਗਾਉਣ ਲਈ ਪੜਤਾਲ ਕੀਤੀ ਜਾ ਰਹੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ  ਆਬਕਾਰੀ ਟੀਮ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਉਕਤ ਫਰਮ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਫਰਮ ਵੱਲੋਂ ਸਪਿਰਿਟ ਤੋਂ ਇਲਾਵਾ ਕਈ ਤਰ•ਾਂ ਦੇ ਐਸਿਡ ਬਿਨਾਂ ਲਾਇਸੰਸ ਤੋਂ ਵੇਚੇ ਜਾ ਰਹੇ ਸਨ।

RELATED ARTICLES

LEAVE A REPLY

Please enter your comment!
Please enter your name here

ताजा खबरें